Saturday 3 March 2012

ਮੈਂ ਵੀ ਜੱਟ ਦਾ ਪੁੱਤ ਹਾਂ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ: ਦਾਦੂਵਾਲ



ਲੋਕਾਂ ਨੂੰ  ਸਿਰ ਵੱਢ ਕੇ ਲਿਆਉਣ ਦੀਆਂ ਸਲਾਹਾਂ ਦੇਣ ਵਾਲਾ  ਜਥੇਦਾਰ ਨੰਦਗੜ੍ਹ  ਆਪਣੀ ਮੌਤ ਤੋਂ ਕਿਉਂ  ਘਬਰਾ ਰਿਹਾ  ਹੈ?
ਬਠਿੰਡਾ ( ਏ ਐਸ ਤੁੰਗਵਾਲੀ )  3 March   :  
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ   ਲੋਕਾਂ ਨੂੰ ਸਿਰਸੇ ਵਾਲੇ ਸਾਧ ਦਾ ਸਿਰ ਵੱਢ ਕੇ ਲਿਆਉਣ ਬਦਲੇ  ਸੋਨੇ ਨਾਲ ਤੋਲਣ ਦੀਆਂ  ਟਾਹਰਾਂ ਮਾਰ ਰਿਹਾ ਹੈ ਪਰ ਆਪ  ਬਿਨਾ ਕਿਸੇ ਕਾਰਨ   ਆਪਣੀ ਮੌਤ  ਤੋਂ ਡਰ ਰਿਹਾ ਹੈ।    ਇਹਨਾ ਸ਼ਬਦਾਂ ਦਾ ਪ੍ਰਗਟਾਵਾ  ਬਾਬਾ ਬਲਜੀਤ ਸਿੰਘ  ਦਾਦੂਵਾਲ  ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ।
ਸੰਤ ਦਾਦੂਵਾਲ ਨੇ ਕਿਹਾ ਕਿ  ਜਥੇਦਾਰ ਨੰਦਗੜ੍ਹ ਵੱਲੋਂ ਬਣਾਈ  ਜਥੇਬੰਦੀ ਏਕਨੂਰ ਖਾਲਸਾ ਫੌਜ   ਠੁੱਸ ਹੋ ਕੇ   ਰਹਿ ਗਈ ਹੈ ਜਦਕਿ ਸਾਡੀ   ਪੰਥਕ ਸੇਵਾ ਲਹਿਰ ਦਿਨੋਂ -ਦਿਨ ਨਵੇ ਦਿਸਹੱਦੇ ਸਿਰਜ਼ ਰਹੀ  ਹੈ।  ਸ਼ਾਇਦ ਇਸੇ ਕਾਰਨ ਹੀ  ਜਥੇਦਾਰ ਸਾਹਿਬ   ਸਾਡੀ  ਬੇਇੱਜ਼ਤੀ  ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।   ਇੱਕ ਪਾਸੇ ਜਥੇਦਾਰ ਲੋਕਾਂ ਦੇ ਮੁੰਡਿਆਂ ਨੂੰ    ਡੇਰਾ ਸਿਰਸਾ ਦੇ ਮੁਖੀ ਦਾ ਸਿਰ ਕਲਮ ਕਰਕੇ ਲਿਆਉਣ ਬਦਲੇ   ਸੋਨੇ ਨਾਲ ਤੋਲਣ ਦੀ ਗੱਲ ਕਰ ਰਹੇ  ਹਨ ਜਦਕਿ ਦੂਜੇ ਪਾਸੇ ਬਿਨਾ ਗੱਲੋਂ ਸਾਡੇ ਤੋਂ ਖੌਂਫ ਖਾ ਰਹੇ ਹਨ ।     ਉਹਨਾਂ ਕਿਹਾ ਕਿ    ਬਲਜੀਤ ਸਿੰਘ ਕੋਈ ਬਿਨ-ਲਾਦੇਨ ਨਹੀਂ ਜਿਹੜਾ ਨਿੱਤ ਬੰਦੇ ਮਾਰ ਕੇ ਸੌਂਦਾ ਹੈ।
       ਜਥੇਦਾਰ ਨੰਦਗੜ ਵੱਲੋਂ ਪਹਿਲਾਂ  ਕੀਤੀ ਬਿਆਨਬਾਜ਼ੀ  ਜਿਸ ਵਿੱਚ ਉਹਨਾ ਨੇ ਆਪਣੇ ਆਪ ਨੂੰ  'ਜੱਟ ਦਾ ਪੁੱਤ ' ਕਿਹਾ ਸੀ, ਬਾਰੇ ਪ੍ਰਤੀਕਰਮ ਦੇਣ ਮੌਕੇ ਬਾਬਾ ਦਾਦੂਵਾਲ ਨੇ ਆਪਣਾ ਜਾਤੀ ਸਰਟੀਫਿਕੇਟ ਦਿਖਾਉਂਦੇ ਕਿਹਾ  " ਮੈ ਵੀ ਜੱਟ ਦਾ ਪੁੱਤ ਹਾਂ   ਕਿਸੇ ਗੱਲੋਂ ਪਿੱਛੇ ਨਹੀਂ ਹਟਾਂਗਾ  ,   ਨਾਲੇ ਭੱਜਦਿਆਂ ਨੂੰ ਖੇਤ ਇੱਕੋ ਜਿਹੇ ਹੀ ਹੁੰਦੇ ਨੇ । "
ਉਹਨਾਂ ਇਹ ਵੀ ਕਿਹਾ ਕਿ ਕੱਲ੍ਹ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ  ਹੋ ਸਕਦਾ   ਜਥੇਦਾਰ ਦੇ ਕੰਨ ਵਿੱਚ ਕਿਹਾ ਦਿੱਤਾ ਹੋਵੇ ਕਿ 'ਤੇਰੀਆਂ ਸੇਵਾਵਾਂ ਖਤਮ'  ਸ਼ਾਇਦ ਇਸੇ ਕਾਰਨ ਬੌਖਲਾਏ   ਜਥੇਦਾਰ ਨੰਦਗੜ੍ਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ ।
 ਉਹਨਾਂ ਕਿਹਾ ਕਿ  ਜਥੇਦਾਰ  ਦਾ ਬਿਆਨ  ਹਰ ਵਾਰ ਬਦਲਿਆ ਹੁੰਦਾ ਹੈ   ਸਵੇਰੇ ਮੂੰਹ ਧੋਣ ਤੋਂ ਪਹਿਲਾਂ ਹੋਰ  ਅਤੇ ਮੂੰਹ ਧੋਣ ਮਗਰੋਂ ਹੋਰ ।   ਇੱਕ ਉਦਾਹਰਨ ਦਿੰਦਿਆ ਕਿਹਾ  ਕਿ   ਜਥੇਦਾਰ ਨੰਦਗੜ੍ਹ ਇੱਕ ਪਾਸੇ ਤਾਂ ਕਹਿੰਦੇ ਹਨ ਕਿ ਡੇਰਾ ਸਿਰਸਾ  ਵਿਖੇ ਜਾਣ ਵਾਲਿਆਂ  ਨਾਲ ਕੋਈ ਸਾਂਝ ਨਾ ਰੱਖੀ ਜਾਵੇ  ਦੂਜੇ ਪਾਸੇ ਖੁਦ ਹੀ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੱਲ੍ਹ ਸਿਰੋਪਾ ਭੇਂਟ ਕਰਕੇ   ਜੱਫੀ ਪਾ ਰਿਹਾ ਹੈ ਜਿਸ ਬਾਰੇ  ਸਾਰੀਆਂ ਦੁਨੀਆਂ ਜਾਣਦੀ ਹੈ ਕਿ  ਬਾਦਲ ਕਿੰਨੇ ਵਾਰ ਡੇਰੇ ਗਿਆ ਹੈ।
  ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ   ਤਖਤ ਦੀ ਜਥੇਦਾਰੀ    ਨੰਦਗੜ੍ਹ ਦੇ ਬਾਪ ਦੀ ਨਿੱਜੀ ਜਗੀਰ ਨਹੀਂ ਹੈ  ਇੱਥੇ ਇਹਨਾਂ ਤੋਂ ਪਹਿਲਾਂ ਵੀ ਕਾਫੀ ਵਿਅਕਤੀ ਜਥੇਦਾਰ ਰਹੇ ਹਨ ਅਤੇ ਹੁਣ ਕਿਸੇ ਯੋਗ ਵਿਅਕਤੀ ਨੂੰ  ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾ ਰਿਹਾ ਹੈ ਤਾਂ  ਇਸਦਾ ਨੰਦਗੜ੍ਹ ਵਿਰੋਧ ਕਿਉਂ  ਕਰ ਰਿਹਾ ਹੈ ਉਹਨਾਂ ਸਪੱਸ਼ਟ ਕੀਤਾ ਕਿ  ਮੇਰੀ   ਜਥੇਦਾਰ ਬਣਨ ਦੀ ਕੋਈ ਖਾਹਿਸ ਨਹੀਂ ਹੈ।
        ਉਹਨਾ ਪਿੰਡ ਰਾਏਕੇ ਕਲਾਂ ਦੇ ਗੁਰਦੁਆਰੇ ਦੇ ਵਿਵਾਦ ਬਾਰੇ ਵਿੱਚ ਕਿਹਾ ਕਿ ਉਹਨਾਂ ਕੋਈ ਕਬਜ਼ਾ ਨਹੀਂ ਕੀਤਾ ਬਲਕਿ ਉੱਥੋ ਦੀ ਸੰਗਤ ਨੇ ਖੁਦ  ਉਹਨਾਂ ਨੂੰ ਸੇਵਾ ਬਖਸ਼ੀ ਹੈ।  ਜਦਕਿ ਪਿੰਡ ਦੇ ਇੱਕ ਡੇਰਾ ਪ੍ਰੇਮੀ  ਸੋਹਣ ਸਿੰਘ  ਨਾਲ ਮਿਲ ਕੇ  ਜਥੇਦਾਰ ਨੰਦਗੜ੍ਹ ਨੇ ਕਬਜ਼ੇ ਦਾ  ਝੂਠਾ ਕੇਸ ਕੀਤਾ ਹੋਇਆ।    ਜੋ ਕਿ ਕਿਸੇ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ । ਕਿਉਂਕਿ  ਡੇਰਾ ਸਿਰਸਾ ਦੇ ਪਰੇਮੀ ਤਾਂ ਅਕਸਰ ਅਜਿਹੇ ਦੋਸ਼ ਲਾ ਕੇ ਸ਼ਿਕਾਇਤਾਂ ਕਰਦੇ ਹਨ ।
 ਜਥੇਦਾਰ  ਨੰਦਗੜ  ਨੂੰ ਲੰਬੇ ਹੱਥੀਂ ਲੈਂਦਿਆ   ਬਾਬਾ ਦਾਦੂਵਾਲ  ਨੇ ਕਿਹਾ    ਉਹਨਾਂ ਨੂੰ ਮੇਰੇ   ਅਸਲਾ ਲਾਇਸੈਂਸ ਬਣਾਉਣ ਤੇ ਇਤਰਾਜ਼ ਕਿਉਂ ਹੈ   ਜਦਕਿ ਸਵੈ ਰੱਖਿਆ ਲਈ ਭਾਰਤ ਦਾ ਕੋਈ ਵੀ ਨਾਗਰਿਕ   ਅਸਲਾ ਲਾਇਸੈਂਸ ਬਣਾ ਸਕਦਾ ਹੈ । ਉਹਨਾਂ ਕਿਹਾ ਕਿ  ਇੱਕ ਪਾਸੇ ਨੰਦਗੜ੍ਹ ਕਹਿੰਦੇ  ਉਹਨਾਂ ਕੋਈ ਅਸਲਾ ਲਾਇਸੈਂਸ  ਨਹੀਂ ਫਿਰ  ਆਪਣੇ ਗਲੇ  ਪਾਇਆ 6 ਗੋਲੀ ਦਾ ਮਾਊਜ਼ਰ ਕਿਸਦਾ ਹੈ ਜਿਹੜਾ ਉਹ ਅਕਸਰ ਸਟੇਜ ਤੇ   ਲਹਿਰਾ ਕੇ ਬਿਆਨਬਾਜ਼ੀ ਕਰਦੇ ਹਨ।
 ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਮੇਰੀ ਜਥੇਦਾਰ ਨੰਦਗੜ੍ਹ ਨਾਲ ਕੋਈ ਨਿੱਜੀ ਰੰਜ਼ਿਸ ਨਹੀਂ ਹੈ ਮੈਂ  ਬਤੌਰ ਸਿੰਘ ਸਾਹਿਬਾਨ ਅਤੇ   ਬਜੁਰਗ ਹੋਣ ਕਾਰਨ ਉਹਨਾਂ ਦੀ ਇੱਜ਼ਤ ਕਰਦਾ ਹਾਂ ਪਰ ਜਿਸ ਮੁੱਦੇ ਨੂੰ ਆਧਾਰ ਬਣਾ ਕੇ  ਗਿਆਨੀ ਨੰਦਗੜ੍ਹ ਆਪਣੇ ਅਹੁਦੇ ਤੋ ਅਸਤੀਫਾ ਦੇਣ ਦੀ  ਗੱਲ  ਕਰਦੇ ਹਨ ਇਸ ਨਾਲੋਂ  ਅਹਿਮ ਕਈ ਮੁੱਦੇ ਹਨ ਜਿਹਨਾਂ ਨੂੰ ਆਧਾਰ ਬਣਾ ਕੇ ਅਸਤੀਫਾ  ਦੇਣਾ ਚਾਹੀਦਾ ਜਿਸ ਵਿੱਚ ਡੇਰਾ ਸਿਰਸਾ  ਖਿਲਾਫ ਕੋਈ ਕਾਰਵਾਈ ਨਾ ਹੋਣ ਦਾ ਮਾਮਲਾ , ਪੰਜਾਬ ਸਰਕਾਰ ਵੱਲੋਂ ਸੌਦਾ ਸਾਧ ਖਿਲਾਫ਼ ਦਰਜ ਕੀਤੇ  ਕੇਸ ਨੂੰ ਵਾਪਸ ਲੈਣ ਦਾ ਮਾਮਲੇ ਵਰਗੇ ਬਹੁਤ ਸਾਰੇ ਪੰਥਕ ਮਸਲੇ ਹਨ ।
  Publish on www.punjabinewsonline.com

No comments:

Post a Comment